ਲਿਨ ਨੂੰ ਮਿਲੋ
ਲਿਨ ਸ਼ੁਲਮੈਨ ਿੲਕ ਲੰਮੇ ਸਮੇਂ ਤੋ ਕਮਿੳਨਿਟੀ ਅਤੇ ਐਲ, ਜੀ, ਟੀ, ਬੀ, ਕਿਯੂ (LGBTQ+) ਕਾਰਕੂਨ ਹੈ. ਹੇਲਥ ਕੇਅਰ ਐਡਵੋਕੇਸੀ ਅਤੇ ਪਰਗਤੀਸ਼ੀਲ ਮਸਲਿਆਂ ਵਿੱਚ ਦਹਾਕਿਆਂ ਦੀ ਤਜੁਰਬੇਕਾਰ ਲਿਨ ਿਸਟੀ ਕਾੳਨਸਿਲ ਲਈ ਦੁਬਾਰਾ ਚੋਣ ਲੜ ਰਹੀ ਹੈ ਤਾਂ ਜੋ ਕੁਈਨਸ ਕਮਿਊਨਿਟੀਆਂ ਵਿੱਚ ਲੋੜੀਂਦੀ ਤਬਦੀਲੀ ਬਾਰੇ ਸਾਡੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਜਾ ਸਕੇ.
ਸਿਖਲਾਈ ਦੁਆਰਾ ਇਕ ਵਕੀਲ, ਲਿਨ ਨੇ ਆਪਣਾ ਕੈਰੀਅਰ ਜਨਤਕ ਸੇਵਾ ਲਈ ਸਮਰਪਿਤ ਕੀਤਾ ਹੈ ਅਤੇ ਸਰਕਾਰੀ, ਨਿੱਜੀ ੳਦਯੌਗ ਅਤੇ ਗੈਰ ਮੁਨਾਫ਼ਾ ਖੇਤਰ ਵਿੱਚ ਕਾਰਜਕਾਰੀ ਉਹਦਿਆਂ ਤੇ ਕੰਮ ਕੀਤਾ ਹੈ. ਉਹ ਵਰਤਮਾਨ ਵਿੱਚ ਸਿਟੀ ਕਾੳਨਸਿਲ ਵਿੱਚ ਸਿਹਤ ਕਮੇਟੀ ਦੀ ਪ੍ਰਧਾਨਗੀ ਕਰਦੀ ਹੈ ਜਿੱਥੇ ਉਸਨੇ ਮਧੁਮੇਹ, ਔਰਤਾਂ ਦੀ ਸਿਹਤ , ਅਤੇ ਬਜ਼ੁਰਗਾਂ ਲਈ ਦੇਖ-ਭਾਲ ਬਾਰੇ ਕਾਨੂੰਨ ਰਾਹੀ ਨਿਊ ਯਾਰਕ ਵਾਸੀਆਂ ਦੀ ਸਿਹਤ ਨੂੰ ਸਫਲਤਾਪੂਰਵਕ ਪ੍ਰਭਾਵਿਤ ਕੀਤਾ ਹੈ.
ਚੁਣੇ ਜਾਣ ਤੌ ਪਹਿਲਾਂ, ਲਿਨ ਨੇ 20 ਸਾਲਾਂ ਤੋਂ ਵੱਧ ਸਮੇਂ ਲਈ ਫਾਰੇਸਟ ਹਿੱਲਸ ਕਮਿੳਨਿਟੀ ਬੋਰਡ 6 ਵਿੱਚ ਵਾਈਸ ਚੇਅਰ ਵਜੋਂ ਸੇਵਾ ਕੀਤੀ. ਉਹ 112ਵੀ ਪਰਿਸਿਨਕਟ ਦੀ ਕਮਿੳਨਿਟੀ ਕੋਨਸਲ ਦੀ ਸਾਬਕਾ ਮੈਮਬਰ ਅਤੇ ਫਾਰੇਸਟ ਹਿੱਲਸ ਚੇਮਬਰ ਆਫ ਕਾਮਰਸ ਦੇ ਬੋਰਡ ਆਫ ਡਾਇਰੇਕਟਰਸ ਵਿੱਚ ਹੈ. ਇਸ ਤੋਂ ਬਿਨਾ , ਲਿਨ ਨੇ ਡਿਸਟ੍ਰਿਕਟ 28 ਲਈ ਕਮਿੳਨਿਟੀ ਐਜੂਕੇਸ਼ਨ ਕੌਂਸਲ ਦੀ ਨਿਯੁਕਤ ਮੈਮਬਰ ਵੱਜੀ ਸੇਵਾ ਕੀਤੀ . ਉਸਨੇ ਸਕੂਲ ਵਿੱਚ ਬਦਮਾਸ਼ੀ ਦਾ ਮੁਕਾਬਲਾ ਕਰਨ, ਸੰਗੀਤ ਅਤੇ ਕਲਾ ਪ੍ਰੋਗਰਾਮਾਂ ਤਕ ਵਿਦਿਆਰਥੀਆਂ ਦੀ ਪਹੁੰਚ ਵਧਾਨ. ਅਤੇ ਸਾਡੇ ਸ਼ਹਿਰ ਦੇ ਪਬਲਿਕ ਸਕੂਲ ਸਿਸਟਮ ਵਿੱਚ ਨੌਜਵਾਨਾਂ ਲਈ ਮੌਕਿਆਂ ਨੂੰ ਵਧਾਉਣ ਤੇ ਧਿਆਨ ਦਿੱਤਾ .
ਆਪਣੇ ਤਜੁਰਬੇ, ਜੀਵਨ ਮੁੱਲਾਂ ਅਤੇ ਮਜ਼ਬੂਤ ਨੀਤੀ ਅਜੇਨਡੇ ਨੂੰ ਸਿਟੀ ਕਾੳਨਸਿਲ ਵਿੱਚ ਲਿਆ ਕੇ, ਲਿਨ ਨੇ ਸਾਡੇ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਣ ਵਾਲੇ ਮਹੱਤਵਪੂਰਨ ਮੁੱਦਿਆਂ, ਜਿਵੇਂ ਕਿ ਜਨਤਕ ਸੁਰੱਖਿਆ , ਬਜ਼ੁਰਗਾਂ ਲਈ ਸੇਵਾਵਾਂ , ਸਾਡੇ ਬੱਚਿਆਂ ਲਈ ਬਿਹਤਰ ਵਿੱਦਿਅਕ ਮੌਕੇ , ਅਤੇ ਸਥਾਨਕ ਕਾਰੋਬਾਰਾਂ ਲਈ ਸਹਾਇਤਾ ਲਈ ਆਵਾਜ਼ ਬੁਲੰਦ ਕੀਤੀ.
ਲਿਨ 29ਵੀ ਕੋਨਸਲ ਡਿਸਟ੍ਰਿਕਟ ਦੇ ਸਾਰੇ ਵਾਸੀਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਜਾਰੀ ਰੱਖਣ ਲਈ ਉਤਸੁਕ ਹੈ.